ਕਸੂਰ

 ਕਸੂਰ

ਦਸ ਅੰਮੀਏ ਕੀ ਮੇਰਾ ਹੈ ਕਸੂਰ

ਛੱਡ ਜੌ ਗਈ ਮੈਨੂੰ 

ਹੋਇਆ ਮੈਂ ਚੂਰ ਚੂਰ

ਕੀ ਦੱਸਾਂ ਤੈਨੂੰ ਹਾਲ ਮੈਂ ਆਪਣਾ

ਟੁਟ ਗਿਆ ਮੇਰਾ ਹਰ ਸੁਫ਼ਨਾ

ਪਤਾ ਹੀ ਨਾ ਚੱਲਿਆ ਹੋਇਆ ਕੀ?

ਤੇਰੇ ਤੇ ਬਾਪੂ ਚ ਪਰੇਸ਼ਾਨੀ ਕੀ?

ਕਯੋਂ ਟੁਰ ਗਏ ਰਾਹ ਆਪੋਂ ਆਪਣੇ

ਕਿਸੇ ਨਾ ਸੋਚਿਆ ਮੇਰਾ ਕੀ?

ਚਿਰਾਂ ਮਗਰੋਂ ਆਈ ਯਾਦ ਤੈਨੂੰ

ਸਮਝ ਨਾ ਕਿਵੇਂ ਮਿੱਲਾਂ ਤੈਨੂੰ

ਭੁੱਲ ਗਿਆ ਮੈਂ ਲਾਡ ਲੜਾਉਣੇ 

ਮਾਂ ਭੈਣ  ਨੂੰ ਗੱਲ ਲਾਉਣੇ

ਸ਼ਿਕਾਇਤਾ ਤੇ ਬਹੁਤ ਨੇ 

ਤੈਨੂੰ ਮੇਰੇ ਤੋਂ

 ਪੁੱਛਦੀ ਤੂੰ ਮੈਨੂੰ 

ਕਯੋਂ  ਗਿਆ ਮੈਂ ਭੁੱਲ ਤੈਨੂੰ

 ਕਿਵੇਂ ਰੱਖਦਾ ਯਾਦ, ਹੋ ਦੂਰ ਤੈਥੋਂ

ਰੁਲ ਗਿਆ ਮੈਂ ,ਵੱਖ ਹੋ ਕੁੱਖੋਂ

"ਰਹਿਣਾ ਮਾਂ ਤੇਰੀ ਮੈਂ ਹੀ

ਵਗਦਾ ਖੂਨ ਮੇਰਾ ਰਗਾਂ ਚ ਤੇਰੀ"

ਕਹਿੰਦੀ ਤਾਂ  ਹੈਂ ਤੂੰ 

ਪਰ ਸੋਚਦਾ ਮੈਂ 

ਏਨਾਂ ਹੀ ਸੀ ਪਿਆਰ ਤਾਂ 

ਕਯੋਂ ਛੱਡ ਹੋਈ ਦੂਰ ਤੂੰ ਮੈਥੋਂ

ਕੀ ਸੀ ਤੂੰ ਕਹਿਰ ਕਮਾਇਆ

ਜੌ ਏਨਾ ਦੁੱਖ ਮੈਂ ਪਾਇਆ

ਨਾ ਮਾਂ ਨਾ ਬਾਪ ਦਾ ਪਿਆਰ ਮੈਂ ਪਾਇਆ

ਕੀ ਸੀ ਮੇਰਾ ਕਸੂਰ ਨੀ ਅੰਮੀਏ

ਕਯੋਂ ਮੈਂ ਏਨਾ ਦੁੱਖ ਪਾਇਆ।

Comments

Popular posts from this blog

What kind of place it would be..

Earned It

हो दिखती तुम शांत